ਗੈਂਗਸਟਰ ਹੈਪੀ ਜੱਟ ਦਾ ਮੁੱਖ ਸਰਗਣੇ ਸਾਹਿਲ ਕੋਲੋ ਤਿੰਨ ਕਿਲੋ ਹੈਰੋਇਨ ਤੇ ਕਤਲ ਵਿੱਚ ਵਰਤੇ ਹਥਿਆਰ ਸਮੇਤ ਕੀਤਾ ਕਾਬੂ,

ਜੰਡਿਆਲਾ ਗੁਰੂ, ਕੰਵਲਜੀਤ ਸਿੰਘ ਲਾਡੀ, ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਅੱਜ ਜੰਡਿਆਲਾ ਗੁਰੂ ਦੇ ਥਾਣਾ ਇੰਚਾਰਜ ਐਸ ਐਚ ਓ ਮੁਖਤਾਰ ਸਿੰਘ ਦੀ ਅਗਵਾਈ ਹੇਠ ਮੁਕਦਮਾ ਨੰਬਰ 287 ਵਿੱਚ ਜੁਰਮ 302,120 ਬੀ,ਭ ਦ 25,27 ਅਸਲਾ ਐਕਟ ਜੰਡਿਆਲਾ ਦੇ ਦੋਸ਼ੀ ਸਾਹਿਲ ਪੁੱਤਰ ਸੰਦੀਪ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰਕੇ ਕਤਲ ਦੀ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਟਲ 32 ਬੋਰ ਸਮੇਤ ਪੰਜ ਜਿੰਦਾ ਰੌਂਦ ਤੇ ਪਿਸਟਲ 42 ਬੋਰ ਸਮੇਤ 4 ਜਿੰਦਾ ਰੌਂਦ ਤੇ ਤਿੰਨ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ
ਸਾਹਿਲ ਹੈਪੀ ਜੱਟ ਗੈਂਗ ਦੇ ਮੁੱਖ ਸਰਗਣੇ ਹਰਪ੍ਰੀਤ ਸਿੰਘ ਉਰਫ ਹੈਪੀ ਜੱਟ ਦਾ ਸਭ ਤੋਂ ਖਾਸ ਤੇ ਸਾਤਿਰ ਮੈਂਬਰ ਸੀ ਇਸ ਦੇ ਨਾਲ ਕਤਲ ਦੀ ਵਾਰਦਾਤ ਵਿੱਚ ਸਾਮਿਲ ਅਪਰਾਧੀ ਰਾਹੁਲ ਤੇ ਗਗਨਦੀਪ ਸਿੰਘ ਉਰਫ ਗਗਨ ਹੱਡੀ ਨੂੰ ਪਹਿਲਾ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਸਾਹਿਲ ਕੋਲੋ ਪੁੱਛ ਗਿੱਛ ਦੌਰਾਨ ਹੋਰ ਵੀ ਇਨ੍ਹਾਂ ਨਾਲ ਸਾਮਿਲ ਅਪਰਾਧੀਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ

Share This News